Punjabi kavita - Gurmukhi

 01- ਹੱਕ ਰੰਗ ਮ


ਹਿੱਕ ਰੰਗ ਮੌਤ ਦਾ

ਤੇ

ਦੂਜਾ ਰੰਗ ਜਈਉਣ ਦਾ

ਦੂਜਾ ਰੰਗ ! ਮੌਤ ਦੀ ਸਲੀਬ ਉਤੇ ਟੰਗਿਆ


ਤੀਜਾ ਰੰਗ ਬਿਰਹਾ

ਤੇ

ਚੌਥਾ ਏ ਮਿਲਾਪ ਦਾ

ਚੌਥਾ ਰੰਗ ! ਬਿਰਹਾ ਦੇ ਸੱਪ ਹੱਥੋਂ ਡੰਗਿਆ


ਪੰਜਵਾਂ ਏ ਦਿਨ ਦਾ

ਤੇ

ਛੇਵਾਂ ਰੰਗ ਰਾਤ ਦਾ

ਛੇਵਾਂ ਰੰਗ ! ਦਿਨ ਤੋਂ ਉਧਾਰ ਅਸਾਂ ਮੰਗਿਆ


ਸਤਵਾਂ ਏ ਮੇਰਾ

ਅਖ਼ਤੇ

ਅਠਵਾਂ ਏ ਤੇਰਾ ਰੰਗ

ਅੱਠਵੀਂ ਦੇ ! ਰੰਗ ਵਿਚ ਹਰ ਰੰਗ ਰੰਗਿਆ



ਤੌਕੀਰ ਰਜ਼ਾ 


02- ਲਾਹੁਣਗਾ ਖੁੱਲਣ ਤੇ ਲਿਖੀ ਹੱਕ ਗ਼ਜ਼ਲ


ਬੁਣਦਿਆਂ , ਬਰਫ਼ੀ, ਸ਼ਗਨ ,ਮਿਠਾਈਆਂ ਲੈ ਜਾਵੇ

ਕੌਣ ਅਰਾਰੋ ਪਾਰ ਵਧਾਈਆਂ ਲੈ ਜਾਵੇ


ਆਪਨੜੇ ਨਮਕ ਪਾਰੇ ਸਾਨੂੰ ਦੇ ਜਾਵੇ

ਸਾਡੇ ਵੱਲੋ ਨਾਨ ਖ਼ਤਾਈਆਂ ਲੈ ਜਾਵੇ


ਨਾਨਕ ਦੇ ਦਰਬਾਰ ਤੇ ਲੱਖ ਲੱਖ ਫੇਰੇ ਪੌਣ

ਮਿੱਤਰ ਪਿਆਰਾ ਨੇਕ ਕਮਾਈਆਂ ਲੈ ਜਾਵੇ


ਸਾਡਾ ਤਨ ਮਨ ਧਨ ਵੀ ਇਸ ਤੋਂ ਵਾਰੀ ਏ

ਆਵੇ ਸੋਹਣਾ ਕੁੜੇ ਕਲਾਈਆਂ ਲੈ ਜਾਵੇ


ਪਤਾ ਨਈਂ ਸਰਕਾਰਾਂ ਕੀ ਕੁੱਝ ਸੋਚਦਿਆਂ ਨੇਂ

ਵੇਲ਼ਾ ਸਭ ਦੇ ਦਿਲੋਂ ਬੁਰਾਈਆਂ ਲੈ ਜਾਵੇ


ਤੌਕੀਰ ਰਜ਼ਾ


03-  ਚੜ੍ਹਦੇ ਪੰਜਾਬ ਦੇ ਕਿਸਾਨਾਂ ਲਈ 



ਅਸਾਂ ਨਿੱਤ ਕੌੜਾਂਦਾਂ ਚੱਟੀਆਂ 

ਸਾਡੇ ਬੋਹਜੇ  ਟਾਫ਼ੀਆਂ ਖੱਟੀਆਂ 


ਫੱਟਾਂ ਦੇ ਤਰੋਪੇ ਪੁੱਟ ਕੇ

ਚੌਗਿਰਦੇ ਟੀਸਾਂ ਵੱਟੀਆਂ 


ਅੱਖੀਂ ਆਪ ਘਦੋਈ ਫੇਰ ਕੇ 

ਅਤੇ ਆਪ ਕਰਾਈਆਂ ਪੱਟੀਆਂ 


ਚੱਕੀ ਦੀਆਂ ਵਾਛਾਂ ਚੀਰ ਕੇ 

ਕਣਕਾਂ  ਪ੍ਰਨਾਲ਼ੀ ਸੱਟੀਆਂ 


ਅਤੇ ਭੁੱਖ ਦੀ ਨਿਊ ਉਸਾਰ ਕੇ 

ਸ਼ੀਸ਼ੇ ਲਿਸ਼ਕਾਈਆਂ ਹੱਟੀਆਂ 


ਗ਼ੈਰਾਂ ਦਾ ਮਾਂਜਾ ਰੰਗ ਕੇ 

ਤੇ ਆਪਣੀਆਂ ਗੁੱਡੀਆਂ ਕੱਟੀਆਂ 


ਅਤੇ ਜ਼ਖ਼ਮੀ ਉਂਗਲਾਂ ਵੇਖ ਕੇ 

ਸਾਡੇ ਕੋਲ ਨਾ ਆਈਆਂ ਜੱਟੀਆਂ 


ਨਾ ਪੁੱਛ ਸਾਡੇ ਝੱਲ ਪੌਣ ਤੋਂ

ਕੀ ਕੀ ਘਟਨਾਵਾਂ ਘਟੀਆਂ 


04-  ਭਾਨਭੜ


ਲਹੂ ਦਾ ਪਹਿਲਾ ਕਤਰਾ ਵੀ ਮੇਰਾ ਸੀ

ਤੇ ਛੀਕੜਾ ਵੀ ਮੇਰਾ ਹੋਵੇਗਾ 


ਪਹਿਲੀ ਗੋਲੀ ਵੀ ਮੈਂ ਖਾਦੀ ਸੀ

ਤੇ ਛੀਕੜੀ ਵੀ ਮੈਂ ਖਾਵਾਂਗਾ 


ਪਹਿਲਾ ਵੱਟਾ ਵੀ ਮੈਂ ਮਾਰਿਆ ਸੀ

ਤੇ ਛੀਕੜਾ ਵੀ ਮੈਂ ਮਾਰਾਂਗਾ 


ਨਹੁ਼ਆਂ ਨਾਲ਼ ਮਾਸ ਨਾ ਖੋਤਰਾਂ

ਤੇ ਲੋਕੀ ਕਿਵੇਂ ਸਮਝਨੜ ਕਿ ਮੇਰੇ ਅੰਦਰ ਦੀ ਅੱਗ ਜਵਾਲਾਮੁਖੀ ਬਨੜ ਚੁੱਕੀ ਏ

ਮੈਂ ਕਦੇ ਵੀ ਫੁੱਟ ਸਕਦਾਂ

ਵੇਖੀਂ ਕਿਦਰੇ ਮੈਂ ਤੇਰੇ ਦਰਿਆਵਾਂ ਦਾ ਪਾ ਨੜੀ ਨਾ ਪੀ ਜਾਵਾਂ

ਤੇਰੇ ਸਾਵੇ ਘਨੀਰਜਨਗਲ ਨਾ ਖਾਜਾਵਾਂ


ਅੱਗ ਦਾ ਕੋਈ ਇਤਬਾਰ ਨਹੀਂ

ਓ ਵੀ ਇਸ ਅੱਗ ਦਾ ਜਿਹੜੀ ਪਹਾੜ ਦਾ ਜਿਗਰਾ ਚੀਰ ਸਕਦੀ ਏ

ਤੇਰੇ ਮਹਿਲਾਂ ਤੇ ਉੱਚੇ ਚੁਬਾਰਿਆਂ ਦੀ ਕੀ ਔਕਾਤ ਏ


ਯਾਦ ਰੱਖੀਂ


ਪਹਿਲੀ ਤੇਲ਼ੀ ਵੀ ਮੈਂ ਮਾਚਿਸ ਚੋਂ ਕਿੱਡੀ ਸੀ

ਤੇ ਪਹਿਲਾ ਦੀਵਾ ਵੀ ਮੈਂ ਬਾਲਿਆ ਸੀ


ਤੇ ਹਿੱਕ ਦੇਵੇ ਤੇ ਹਿੱਕ ਤੇਲ਼ੀ ਨਾਲ਼

ਭਾਨਭੜ ਮੱਚ ਸਕਦ ਏ



ਤੌਕੀਰ ਰਜ਼ਾ


05- ਨੰਗ ( ਸਾਰਾ ਸ਼ਗਫ਼ਤਾ ਲਈ )


(ਸਾਰਾ

ਨਿੱਕੇ ਕੈਨਵਸ ਤੇ ਵੱਡਾ ਦੁੱਖ ਕਿਵੇਂ ਰੰਗੀ ਦਾ ਏ

ਇਹ ਕੋਈ ਤੇਰੇ ਤੋਂ ਸਿੱਖੇ )


ਇਥੇ ਸਮਾਜ ਦੀ

ਕੁਬਹੜੀ ਕਿਧ ਅੰਦਰ

ਥਾਂ ਥਾਂ ਤੇ ਵਿੱਥਾਂ ਨੇਂ

ਤੇ ਵਿੱਥਾਂ ਚੋਂ ਖ਼ਨਜ਼ੀਰਾਂ ਦੀਆਂ ਅੱਖਾਂ

ਹਰ ਕਿਸੇ ਦਾ ਕੱਜਿਆ ਹੋਇਆ ਨੰਗ ਵੇਖ ਰਹੀਆਂ ਨੇਂ ।


ਕਿਧ ਦੇ ਪਾਰ ਹੋਵੇ ਯਾ ਉਰਾਰ

ਦੋਵੇਂ ਪਾਸੇ ਹਿਕੁ ਜਿਹਾ ਨੰਗ ਏ ।


ਨੰਗ ਜਿਹਨੂੰ ਕੱਜਦੇ ਹੋਏ ਹੱਥ ਵੀ ਨੰਗੇ ਨੇਂ !

ਤੱਕਦੀ ਹੋਈ ਅੱਖ ਵੀ ਨੰਗੀ ਏ ।


ਅੱਖ ! ਜਿਹੜੀ ਏਸ ਨੰਗ ਨੂੰ ਕਬੂਲਣ ਤੋ ਇਨਕਾਰੀ ਏ

ਤੇ ਪਲਕਾਂ ਦੀ ਤਾਕੜੀ ਭੀੜ ਕੇ ਸਮਝਦੀ ਏ

ਕਿ ਉਹਦਾ ਨੰਗ ਕੱਜਿਆ ਗਿਆ


“ ਮੈਂ ਨੰਗੀ ਚੰਗੀ  ਕਹਿਣ ਦਾ ਹੌਸਲਾ ਜੇ ਹਰ ਅੱਖ ਚ ਹੁੰਦਾ

ਤੇ

ਵਿੱਥਾਂ ਪਿੱਛੇ ਲੁਕੀਆਂ ਖ਼ਨਜ਼ੀਰ ਅੱਖਾਂ ਦਾ ਨੰਗ

ਜੱਗ ਜ਼ਾਹਰ ਨਾ ਹੋ ਜਾਂਦਾ ।



(“ਮੈਂ ਨੰਗੀ ਚੰਗੀ ਸਾਰਾ ਸ਼ਗਫ਼ਤਾ ਦੀ ਪੰਜਾਬੀ ਕਿਤਾਬ ਦਾ ਨਾਂ )

تبصرے

اس بلاگ سے مقبول پوسٹس

70 نظمیں | توقیر رضا | اردو + پنجابی

101 اشعار - توقیر رضا

پَنج پنجابی نظماں - توقیر رضا | #tauqirreza