Punjabi kavita - Gurmukhi
01- ਹੱਕ ਰੰਗ ਮ ਹਿੱਕ ਰੰਗ ਮੌਤ ਦਾ ਤੇ ਦੂਜਾ ਰੰਗ ਜਈਉਣ ਦਾ ਦੂਜਾ ਰੰਗ ! ਮੌਤ ਦੀ ਸਲੀਬ ਉਤੇ ਟੰਗਿਆ ਤੀਜਾ ਰੰਗ ਬਿਰਹਾ ਤੇ ਚੌਥਾ ਏ ਮਿਲਾਪ ਦਾ ਚੌਥਾ ਰੰਗ ! ਬਿਰਹਾ ਦੇ ਸੱਪ ਹੱਥੋਂ ਡੰਗਿਆ ਪੰਜਵਾਂ ਏ ਦਿਨ ਦਾ ਤੇ ਛੇਵਾਂ ਰੰਗ ਰਾਤ ਦਾ ਛੇਵਾਂ ਰੰਗ ! ਦਿਨ ਤੋਂ ਉਧਾਰ ਅਸਾਂ ਮੰਗਿਆ ਸਤਵਾਂ ਏ ਮੇਰਾ ਅਖ਼ਤੇ ਅਠਵਾਂ ਏ ਤੇਰਾ ਰੰਗ ਅੱਠਵੀਂ ਦੇ ! ਰੰਗ ਵਿਚ ਹਰ ਰੰਗ ਰੰਗਿਆ — ਤੌਕੀਰ ਰਜ਼ਾ 02- ਲਾਹੁਣਗਾ ਖੁੱਲਣ ਤੇ ਲਿਖੀ ਹੱਕ ਗ਼ਜ਼ਲ — ਬੁਣਦਿਆਂ , ਬਰਫ਼ੀ, ਸ਼ਗਨ ,ਮਿਠਾਈਆਂ ਲੈ ਜਾਵੇ ਕੌਣ ਅਰਾਰੋ ਪਾਰ ਵਧਾਈਆਂ ਲੈ ਜਾਵੇ ਆਪਨੜੇ ਨਮਕ ਪਾਰੇ ਸਾਨੂੰ ਦੇ ਜਾਵੇ ਸਾਡੇ ਵੱਲੋ ਨਾਨ ਖ਼ਤਾਈਆਂ ਲੈ ਜਾਵੇ ਨਾਨਕ ਦੇ ਦਰਬਾਰ ਤੇ ਲੱਖ ਲੱਖ ਫੇਰੇ ਪੌਣ ਮਿੱਤਰ ਪਿਆਰਾ ਨੇਕ ਕਮਾਈਆਂ ਲੈ ਜਾਵੇ ਸਾਡਾ ਤਨ ਮਨ ਧਨ ਵੀ ਇਸ ਤੋਂ ਵਾਰੀ ਏ ਆਵੇ ਸੋਹਣਾ ਕੁੜੇ ਕਲਾਈਆਂ ਲੈ ਜਾਵੇ ਪਤਾ ਨਈਂ ਸਰਕਾਰਾਂ ਕੀ ਕੁੱਝ ਸੋਚਦਿਆਂ ਨੇਂ ਵੇਲ਼ਾ ਸਭ ਦੇ ਦਿਲੋਂ ਬੁਰਾਈਆਂ ਲੈ ਜਾਵੇ — ਤੌਕੀਰ ਰਜ਼ਾ 03- ਚੜ੍ਹਦੇ ਪੰਜਾਬ ਦੇ ਕਿਸਾਨਾਂ ਲਈ ਅਸਾਂ ਨਿੱਤ ਕੌੜਾਂਦਾਂ ਚੱਟੀਆਂ ਸਾਡੇ ਬੋਹਜੇ ਟਾਫ਼ੀਆਂ ਖੱਟੀਆਂ ਫੱਟਾਂ ਦੇ ਤਰੋਪੇ ਪੁੱਟ ਕੇ ਚੌਗਿਰਦੇ ਟੀਸਾਂ ਵੱਟੀਆਂ ਅੱਖੀਂ ਆਪ ਘਦੋਈ ਫੇਰ ਕੇ ਅਤੇ ਆਪ ਕਰਾਈਆਂ ਪੱਟੀਆਂ ਚੱਕੀ ਦੀਆਂ ਵਾਛਾਂ ਚੀਰ ਕੇ ਕਣਕਾਂ ਪ੍ਰਨਾਲ਼ੀ ਸੱਟੀਆਂ ਅਤੇ ਭੁੱਖ ਦੀ ਨਿਊ ਉਸਾਰ ਕੇ...